Thursday, July 30, 2026
ਤਾਜਾ ਖਬਰਾਂ
ਸਫਾਈ ਸੇਵਕਾਂ ਦੇ ਸੱਦੇ ਤੇ ਪੰਜਾਬ ਬੰਦ ਨੂੰ ਜ਼ੋਰਦਾਰ ਹੁੰਗਾਰਾ, ਜਬਰ ਕਰਨ ਵਾਲੇ ਡੀ ਐਸ ਪੀ ਤੇ ਐਸ ਐਚ ਓ ਬਰਨਾਲਾ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗਭਗਵੰਤ ਮਾਨ ਇੱਕ ਵੱਡਾ ਝੂਠਾ ਹੈ: ਵੜਿੰਗ ਕਹਿੰਦਾ ਹੈ, ਮੁੱਖ ਮੰਤਰੀ ਇੱਕੋ ਝੂਠ ਨੂੰ 100 ਵਾਰ ਦੁਹਰਾਉਂਦਾ ਹੈਹਰਸਿਮਰਤ ਨੇ ਗ੍ਰਹਿ ਮੰਤਰੀ ਨੂੰ ਪੰਜਾਬ ਪ੍ਰੀਖਿਆ ਲੀਕ ਦੀ ਜਾਂਚ ਦਾ ਹੁਕਮ ਦੇਣ ਦੀ ਅਪੀਲ ਕੀਤੀਰਾਹੁਲ ਗਾਂਧੀ ਨੇ ਐੱਚ.ਐੱਮ. ਸ਼ਾਹ ਨੂੰ ‘ਹਟਾਉਣ’ ਦੀ ਮੰਗ ਕੀਤੀ, ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਸੁਪਰੀਮ ਕੋਰਟ-ਨਿਗਰਾਨੀ ਵਿੱਚ ਜਾਂਚ ਕੀਤੀ ਜਾਵੇਪੰਜਾਬ ਪੁਲਿਸ ਵੱਲੋਂ ਸਾਈਬਰ ਵਿੱਤੀ ਧੋਖਾਧੜੀ ਦੇ ਕੇਸਾਂ ਵਿੱਚ ਤੁਰੰਤ ਕਾਰਵਾਈ ਲਈ ਈ-ਜ਼ੀਰੋ ਐਫਆਈਆਰ ਸਿਸਟਮ ਦੀ ਸ਼ੁਰੂਆਤਗੰਦਗੀ ਦੇ ਢੇਰਾਂ ਵਿਚਕਾਰ ਬਲਬੀਰ ਸਿੰਘ ਸਿੱਧੂ ਨੇ AAP ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

Punjab

ਸਫਾਈ ਸੇਵਕਾਂ ਦੇ ਸੱਦੇ ਤੇ ਪੰਜਾਬ ਬੰਦ ਨੂੰ ਜ਼ੋਰਦਾਰ ਹੁੰਗਾਰਾ, ਜਬਰ ਕਰਨ ਵਾਲੇ ਡੀ ਐਸ ਪੀ ਤੇ ਐਸ ਐਚ ਓ ਬਰਨਾਲਾ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ

ਦਲਜੀਤ ਕੌਰ  | July 30, 2026 05:43 PM
ਸਫਾਈ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਘੱਟੋ ਘੱਟ ਤਨਖਾਹ 40 ਹਜ਼ਾਰ ਕਰਨ ਦੀ ਮੰਗ
ਚੰਡੀਗੜ੍ਹ, ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੋਪੜ, ਨੰਗਲ, ਖਰੜ, ਮੋਹਾਲੀ, ਰਾਜਪੁਰਾ, ਸਰਹੰਦ, ਪਟਿਆਲਾ, ਲੁਧਿਆਣਾ, ਮੋਗਾ, ਫ਼ਰੀਦਕੋਟ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਸੰਗਰੂਰ, ਬਰਨਾਲਾ, ਮਾਨਸਾ, ਫਾਜ਼ਿਲਕਾ, ਧੂਰੀ, ਕੋਟਕਪੂਰਾ, ਰਾਮਪੁਰਾ ਫੂਲ, ਕਰਤਾਰਪੁਰ, ਫਿਲੌਰ, ਨਕੋਦਰ, ਸ਼ਾਹਕੋਟ, ਫਗਵਾੜਾ, ਮਹਿਤਪੁਰ, ਲੋਹੀਆਂ ਖਾਸ ਸਮੇਤ ਪੰਜਾਬ ਭਰ ਚ ਵੱਡੇ, ਛੋਟੇ ਸ਼ਹਿਰ ਅਤੇ ਕਸਬੇ ਮੁਕੰਮਲ ਰੂਪ ਚ ਬੰਦ ਰਹੇ। 
 
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਸਫਾਈ ਕਾਮੇਂ ਲਗਾਤਾਰ ਆਪਣੇ ਰੁਜ਼ਗਾਰ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਵਰਗੀਆਂ ਮੰਗਾਂ ਦੇ ਹੱਲ ਲਈ ਪੰਜਾਬ ਭਰ ਚ 150 ਤੋਂ ਵੱਧ ਨਗਰ ਨਿਗਮਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ ਅਤੇ ਮਿਉਂਸਪਲ ਕਮੇਟੀਆਂ ਅੰਦਰ ਹੜਤਾਲ ਕਰਕੇ ਸੰਘਰਸ਼ ਕਰ ਰਹੇ ਹਨ। ਜਿਸ ਕਰਕੇ ਸਫਾਈ ਦਾ ਕੰਮ ਸ਼ਹਿਰਾਂ ਵਿੱਚ ਨਹੀਂ ਹੋ ਰਿਹਾ। ਬਰਨਾਲੇ ਵਿੱਚ ਜ਼ਬਰੀ ਕੂੜਾ ਚੱਕਣ ਦੀ ਕੋਸ਼ਿਸ਼ ਕਰਨ ਮੌਕੇ ਰੋਕਣ ਵੇਲੇ ਪੁਲਿਸ ਅਧਿਕਾਰੀਆਂ ਨੇ ਸਫਾਈ ਕਾਮਿਆਂ ਉੱਤੇ ਬਹੁਤ ਜਿਆਦਾ ਜਬਰ ਕੀਤਾ ਤੇ ਔਰਤਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ। ਜਿਸ ਕਰਕੇ ਪੰਜਾਬ ਭਰ ਵਿੱਚ ਪੁਲਸ ਜਬਰ ਦੇ ਖਿਲਾਫ ਭਾਰੀ ਰੋਸ ਫੈਲਿਆ ਅਤੇ ਪੰਜਾਬ ਭਰ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਸਫ਼ਾਈ ਕਾਮਿਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
 
 
ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ ਅੱਜ ਦੇ ਬੰਦ ਨੂੰ ਪੰਜਾਬ ਭਰ ਵਿੱਚ ਸਫ਼ਲ ਐਲਾਨਿਆ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ, ਸੂਬਾ ਜਨਰਲ ਸਕੱਤਰ ਰਮੇਸ਼ ਗੈਚੰਡ ਅਤੇ ਸੂਬਾ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਨੇ ਕਿਹਾ ਕੇ ਅੱਜ ਦਾ ਪੰਜਾਬ ਬੰਦ ਇਤਿਹਾਸਿਕ ਹੋ ਨਿਬੜਿਆ ਹੈ। ਜਿਸ ਤਰਾਂ ਸਮਾਜ ਦੇ ਸਭ ਤੋਂ ਦੱਬੇ ਕੁਚਲੇ ਤਬਕੇ ਸਫਾਈ ਕਾਮਿਆਂ ਨਾਲ ਪੰਜਾਬ ਭਰ ਦੇ ਕਿਸਾਨ, ਪੇਂਡੂ ਮਜ਼ਦੂਰ, ਮੁਲਾਜਮ, ਸ਼ਹਿਰੀ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਖੜ੍ਹ ਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਪੁਲਸੀਆ ਜਬਰ ਤੇ ਕਿਰਤੀਆਂ ਦੀ ਲੁੱਟ ਦੇ ਖਿਲਾਫ ਹੈ।
 
ਆਗੂਆਂ ਕਿਹਾ ਕਿ ਸਫਾਈ ਸੇਵਕਾਂ ਅਤੇ ਹੋਰ ਮਿਉਂਸਪਲ ਕਾਮਿਆਂ ਨੂੰ ਪੱਕੇ ਕਰਾਉਣ, ਠੇਕੇਦਾਰੀ ਸਿਸਟਮ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਘਟੋ ਘੱਟ 40 ਹਜ਼ਾਰ ਤਨਖ਼ਾਹ ਕਰਨ ਸਮੇਤ ਬਰਨਾਲਾ ਦੇ ਡੀ ਐਸ ਪੀ ਸਤਬੀਰ ਬੈਂਸ ਤੇ ਐਸ ਐਸ ਓ ਲਖਵਿੰਦਰ ਸਿੰਘ ਵਿਰੁੱਧ ਇਰਾਦਾ ਕਤਲ ਤੇ ਐੱਸ ਸੀ, ਐੱਸ ਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਮਨਵਾਉਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।
 
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪ੍ਰਚਾਰੇ ਜਾ ਰਹੇ ਉਹ ਨਿਗੂਣੀਆਂ ਤਨਖਾਹਾਂ ਦੇ ਵਾਧੇ ਨੂੰ ਰੱਦ ਕਰਦੇ ਹਨ। ਆਗੂਆਂ ਰੋਜ਼ ਕਸਦਿਆਂ ਕਿਹਾ ਕਿ ਜੇਕਰ 20 ਹਜ਼ਾਰ ਰੁਪਏ ਤਨਖਾਹ ਬਹੁਤ ਹੈ, ਤਾਂ ਫਿਰ ਵਿਧਾਇਕ ਤੇ ਸਾਂਸਦਾ ਨੂੰ ਵੀ 20 ਹਜ਼ਾਰ ਤਨਖਾਹ ਲੈਣੀ ਚਾਹੀਦੀ ਹੈ। ਉਹ ਲੱਖਾਂ ਰੁਪਏ ਤਨਖਾਹ ਕਿਉਂ ਲੈ ਰਹੇ ਨੇ?
 
ਅੱਜ ਦੇ ਪੰਜਾਬ ਬੰਦ ਨੂੰ ਇੰਡੀਅਨ ਫੈਡਰੇਸ਼ਨ ਆਫ਼ ਟ੍ਰੇਡ ਯੂਨੀਅਨਜ਼(ਇਫ਼ਟੂ), ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਬੀ ਕੇ ਯੂ ਉਗਰਾਹਾਂ, ਜਮਹੂਰੀ ਕਿਸਾਨ ਸਭਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਸੁਬਾਰਡੀਨੈਟ ਸਰਵਿਸਸ ਫੈਡਰੇਸ਼ਨ ਸਮੇਤ ਬਹੁਤ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਹਮਾਇਤ ਕੀਤੀ ਤੇ ਇਕੱਠਾਂ ਵਿੱਚ ਭਰਵੀ ਸ਼ਮੂਲੀਅਤ ਕੀਤੀ।
 
ਕੈਪਸਨ: ਪੰਜਾਬ ਬੰਦ ਮੌਕੇ ਫ਼ਰੀਦਕੋਟ ਵਿਖੇ ਧਰਨੇ ਚ ਹਾਜ਼ਰ ਸਫ਼ਾਈ ਕਾਮੇਂ, ਕਿਰਤੀ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਕਿਰਤੀ ਲੋਕ।
 
ਕਰਤਾਰਪੁਰ ਵਿਖੇ ਜੀ ਟੀ ਰੋਡ ਉੱਤੇ ਪ੍ਰਦਰਸ਼ਨ ਕਰਦੇ ਸਫ਼ਾਈ ਸੇਵਕ, ਮਿਉਂਸਪਲ ਕਾਮੇਂ, ਪੇਂਡੂ ਮਜ਼ਦੂਰ ਅਤੇ ਕਿਰਤੀ ਕਿਸਾਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਭਗਵੰਤ ਮਾਨ ਇੱਕ ਵੱਡਾ ਝੂਠਾ ਹੈ: ਵੜਿੰਗ ਕਹਿੰਦਾ ਹੈ, ਮੁੱਖ ਮੰਤਰੀ ਇੱਕੋ ਝੂਠ ਨੂੰ 100 ਵਾਰ ਦੁਹਰਾਉਂਦਾ ਹੈ

ਹਰਸਿਮਰਤ ਨੇ ਗ੍ਰਹਿ ਮੰਤਰੀ ਨੂੰ ਪੰਜਾਬ ਪ੍ਰੀਖਿਆ ਲੀਕ ਦੀ ਜਾਂਚ ਦਾ ਹੁਕਮ ਦੇਣ ਦੀ ਅਪੀਲ ਕੀਤੀ

ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਕੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਇਤਿਹਾਸਕ ਕਦਮ ਚੁੱਕੇ - ਬਰਿੰਦਰ ਕੁਮਾਰ ਗੋਇਲ

ਸਨੌਰ ਹਲਕੇ ਦੇ 79 ਪਿੰਡਾਂ ਦੀ 96,598 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ

ਗੈਂਗਸਟਰਾਂ 'ਤੇ ਵਾਰ ਦਾ 190ਵਾਂ ਦਿਨ: ਪੰਜਾਬ ਪੁਲਿਸ ਵੱਲੋਂ 641 ਥਾਈਂ ਛਾਪੇਮਾਰੀ; 313 ਕਾਬੂ

ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਰੰਗੇ ਹੱਥੀਂ ਕਾਬੂ

ਵਿਜੀਲੈਂਸ ਨੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਤੋਂ ਕੌਮ ਸੁਚੇਤ ਰਹੇ - ਗਿਆਨੀ ਕੁਲਦੀਪ ਸਿੰਘ ਗੜਗੱਜ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੱਤ ਮਹੀਨਿਆਂ ਵਿੱਚ 111 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਕੀਤੀ ਬਰਾਮਦ

ਦੋਸ਼ੀਆਂ ਨੂੰ ਸਜ਼ਾ ਤਾਂ ਪਹਿਲਾਂ ਹੀ ਨਹੀਂ ਮਿਲ ਰਹੀ, ਸੋਧ ਬਿੱਲ ਵਿੱਚ ਸਜ਼ਾ ਵਧਾਉਣ ਨਾਲ ਕੋਈ ਫਰਕ ਨਹੀਂ ਪੈਣਾ: ਮੀਤ ਹੇਅਰ